ਮੁਕਤਸਰ: ਸਮਾਜ ਸੇਵੀ ਸੰਸਥਾਵਾਂ ਮੁਕਤਸਰ ਵਿਖੇ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਬਣਵਾਉਣ ਲਈ 30 ਮਾਰਚ ਨੂੰ ਕਰਨਗੀਆਂ ਮੀਟਿੰਗ - ਸੰਸਥਾਪਕ , ਭੀਮ ਕ੍ਰਾਂਤੀ
ਸ਼੍ਰੀ ਮੁਕਤਸਰ ਸਾਹਿਬ ਵਿਖੇ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਬਣਵਾਉਣ ਦੀ ਮੰਗ ਨੂੰ ਲੈ ਕੇ ਤੈ ਕੀ ਦਰਦ ਨਾ ਆਇਆ ਗਰੁੱਪ ਦੇ ਹੇਠ ਇਕੱਤਰ ਹੋਈਆਂ ਸਮਸਤ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਸ ਸਬੰਧ ਵਿੱਚ ਅਹਿਮ ਫੈਸਲਾ ਲੈਣ ਲਈ ਗਰੁੱਪ ਦੀ ਇੱਕ ਮੀਟਿੰਗ 30 ਮਾਰਚ ਨੂੰ ਸ਼ਾਮ 5 ਵਜੇ ਸੀਟੀ ਹੋਟਲ ਵਿਖੇ ਹੋਏਗੀ ਇਹ ਜਾਣਕਾਰੀ ਭੀਮ ਕ੍ਰਾਂਤੀ ਸੰਸਥਾ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਸ਼ਾਮ 6 ਵਜੇ ਦਿੱਤੀ