ਕੋਟਕਪੂਰਾ: ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ 7 ਰੋਜਾ ਸ੍ਰੀ ਕ੍ਰਿਸ਼ਨ ਰਾਸਲੀਲਾ ਦੀ ਕੀਤੀ ਗਈ ਸ਼ੁਰੂਆਤ, ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਨੇ ਕੀਤੀ ਪੂਜਾ ਅਰਚਨਾ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਰਾਸਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ 21 ਸਤੰਬਰ ਤੱਕ ਜਾਰੀ ਰਵੇਗਾ। ਪਹਿਲੇ ਦਿਨ ਮੰਦਰ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਰਾਜਕੁਮਾਰ ਅਗਰਵਾਲ ਦੀ ਅਗਵਾਈ ਹੇਠ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਵੱਲੋਂ ਪੂਜਾ ਅਰਚਨਾ ਕਰਵਾਈ ਗਈ। ਇਸ ਮੌਕੇ ਤੇ ਪ੍ਰਧਾਨ ਰਾਜਕੁਮਾਰ ਅਗਰਵਾਲ ਨੇ ਦੱਸਿਆ ਕਿ ਵਰਿੰਦਾਵਨ ਧਾਮ ਤੋਂ ਆਏ ਕਲਾਕਾਰਾਂ ਵੱਲੋਂ ਪ੍ਰਭੂ ਲੀਲਾਵਾਂ ਦਾ ਮੰਚਨ ਕੀਤਾ ਜਾਵੇਗਾ।