ਮੁਕਤਸਰ: ਘਾਹ ਮੰਡੀ ਚੌਂਕ ਵਿਖੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ "ਤੈ ਕੀ ਦਰਦ ਨਾ ਆਇਆ" ਗਰੁੱਪ ਦੀ ਅਗਵਾਈ ਹੇਠ ਸ਼ਾਂਤਮਈ ਪੈਦਲ ਮਾਰਚ
ਕੇਂਦਰ ਸਰਕਾਰ ਵੱਲੋਂ ਜ਼ਿਲ੍ਹਾ ਹੈਡ ਕੁਆਰਟਰ ਮੁਕਤਸਰ ਲਈ ਪ੍ਰਸਤਾਵਿਤ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਨੂੰ ਵਾਪਿਸ ਮੁਕਤਸਰ ਵਿਖੇ ਬਨਵਾਉਣ ਦੀ ਮੰਗ ਨੂੰ ਲੈ ਕੇ ਵੱਖ ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪਾਰਟੀਆਂ ਵੱਲੋਂ "ਤੈਂ ਕੀ ਦਰਦ ਨਾ ਆਇਆ" ਗਰੁੱਪ ਦੀ ਅਗਵਾਈ ਹੇਠ ਕਾਲੀ ਪੱਟੀਆਂ ਬੰਨ ਕੇ ਸ਼ਹਿਰ ਵਿੱਚ ਸ਼ਾਂਤਮਈ ਪੈਦਲ ਮਾਰਚ ਕੱਢਿਆਂ ਗਿਆ। ਇਹ ਪੈਦਲ ਮਾਰਚ ਦੁਪਿਹਰ 12 ਵਜ਼ੇ ਕੋਟਕਪੂਰਾ ਚੋਂਕ ਵਿਖੇ ਪਹੁੰਚਿਆਂ।