ਮੁਕਤਸਰ: 16 ਅਪ੍ਰੈਲ ਦੇ ਸ਼ਾਂਤਮਈ ਪੈਦਲ ਮਾਰਚ ਵਿੱਚ ਸ਼ਹਿਰ ਦਾ ਹਰ ਵਸਨੀਕ ਹੋਵੇ ਸ਼ਾਮਿਲ : ਅਸ਼ੋਕ ਮਹਿੰਦਰਾ, ਸੰਸਥਾਪਕ ਭੀਮ ਕ੍ਰਾਂਤੀ
ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਨੂੰ ਮੁਕਤਸਰ ਵਿਖੇ ਬਣਵਾਉਣ ਲਈ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਤੈਂ ਕੀ ਦਰਦ ਨਾ ਆਇਆ ਗਰੁੱਪ ਦੇ ਬੈਨਰ ਤਲੇ 16 ਅਪ੍ਰੈਲ ਨੂੰ ਸਵੇਰੇ 10 ਵਜੇ ਘਾਹ ਮੰਡੀ ਚੌਂਕ ਤੋਂ ਸ਼ਾਂਤਮਈ ਪੈਦਲ ਰੋਸ ਮਾਰਚ ਕੀਤਾ ਜਾ ਰਿਹਾ। ਭੀਮ ਕ੍ਰਾਂਤੀ ਸੰਸਥਾ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਸ਼ਾਮ 7 ਵਜੇ ਸ਼ਹਿਰ ਦੇ ਹਰ ਇੱਕ ਵਸਨੀਕ ਨੂੰ ਇਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ