ਮੁਕਤਸਰ: ਗਿੱਦੜਬਾਹਾ ਵਿਖੇ ਵਿਧਾਇਕ ਡਿੰਪੀ ਢਿੱਲੋ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਵਿਕਾਸ ਕੰਮਾਂ ਦਾ ਕੀਤਾ ਗਿਆ ਉਦਘਾਟਨ
ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਖੇ ਆਪ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਪਿੰਡ ਹੁਸਨਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰ ਦੀਵਾਰੀ ਅਤੇ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ। ਇਹ ਜਾਣਕਾਰੀ ਵਿਧਾਇਕ ਵੱਲੋਂ ਸਵੇਰ ਦੇ 11 ਵਜ਼ੇ ਆਪਣੇ ਸੋਸ਼ਲ ਮੀਡੀਆ ਪੇਜ਼ ਤੇ ਅਪਡੇਟ ਕੀਤੀ ਗਈ।