ਮੁਕਤਸਰ: ਮੌੜ ਰੋਡ ਸਥਿਤ ਡੀਏਵੀ ਮਾਡਲ ਸਕੂਲ ਵਿਖੇ ਲਾਇੰਸ ਕਲੱਬ ਮੁਕਤਸਰ ਵੱਲੋਂ ਲਗਾਇਆ ਗਿਆ ਦੰਦਾ ਦਾ ਮੁਫ਼ਤ ਚੈੱਕਅਪ ਕੈਂਪ, 380 ਬੱਚਿਆਂ ਦੀ ਜਾਂਚ
ਸ਼੍ਰੀ ਮੁਕਤਸਰ ਸਾਹਿਬ ਵਿਖੇ ਲਾਇੰਸ ਕਲੱਬ ਮੁਕਤਸਰ ਵੱਲੋਂ ਦਸ਼ਮੇਸ਼ ਡੈਂਟਲ ਕਲੀਨਿਕ ਦੇ ਸਹਿਯੋਗ ਨਾਲ ਮੋੜ ਰੋਡ ਸਥਿਤ ਸੀਆਰਐਮ ਡੀਏਵੀ ਮਾਡਲ ਹਾਈ ਸਕੂਲ ਵਿਖੇ ਦੰਦਾ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ 380 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਦੁਪਹਿਰ ਤਿੰਨ ਵਜੇ ਤੱਕ ਚੱਲੇ ਇਸ ਕੈਂਪ ਦੌਰਾਨ ਬੱਚਿਆਂ ਨੂੰ ਦੰਦਾਂ ਦੀ ਦੇਖਭਾਲ ਕਰਨ ਸਬੰਧੀ ਜਾਣਕਾਰੀ ਵੀ ਦਿੱਤੀ ਗਈ