ਐਸਏਐਸ ਨਗਰ ਮੁਹਾਲੀ: ਪੀ-ਆਰ ਸੈਵਨ ਮੁੱਖ ਮਾਰਗ 'ਤੇ ਵਾਪਰਿਆ ਸੜਕ ਹਾਦਸਾ, ਦੋ ਵਿਅਕਤੀਆਂ ਦੀ ਹੋਈ ਮੌਤ ਅਤੇ ਇੱਕ ਜਖਮੀ
ਮੋਹਾਲੀ ਪੀ-ਆਰ ਸੈਵਨ ਮੁੱਖ ਮਾਰਗ ’ਤੇ ਵਾਪਰੇ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਕਾਲੇ ਰੰਗ ਦੀ ਕਾਰ ’ਚ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ਦਾ ਕਿਸੇ ਅਣਪਛਾਤੇ ਵਹੀਕਲ ਨਾਲ ਹਾਦਸਾ ਹੋ ਗਿਆ। ਕਾਰ ਦਾ ਅਗਲਾ ਹਿੱਸਾ ਬਿਲਕੁੱਲ ਹੀ ਚਕਨਾਚੂਰ ਹੋ ਗਿਆ।