ਮਲੋਟ: ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਕੱਟਿਆਵਾਲੀ ਦੇ ਨਾਲ ਲੱਗਦੀ ਗੰਗਾ ਨਹਿਰ ਦੇ ਨਾਲ ਨਾਲ ਚਲਾਇਆ ਸਰਚ ਆਪਰੇਸ਼ਨ,15500 ਲੀਟਰ ਲਾਹਣ ਨੂੰ ਕੀਤਾ ਨਸ਼ਟ
Malout, Muktsar | Jul 24, 2024 ਸ.ਫਤਿਹ ਸਿੰਘ ਬਰਾੜ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਲੰਬੀ) ਦੀ ਨਿਗਰਾਨੀ ਹੇਠ ਸਬ-ਡਵੀਜਨ ਲੰਬੀ ਦੇ ਥਾਣਾ ਕਬਰਵਾਲਾ ਦੇ ਅਧੀਨ ਪੈਂਦੇ ਪਿੰਡ ਕੱਟਿਆਵਾਲੀ ਦੇ ਨਾਲ ਲੱਗਦੀ ਗੰਗਾ ਨਹਿਰ ਦੇ ਨਾਲ ਨਾਲ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਸਰਚ ਅਪ੍ਰੇਸ਼ਨ ਦੌਰਾਨ 15,500 ਲੀਟਰ ਲਾਹਣ ਬ੍ਰਾਮਦ ਹੋਈ। ਜਿਸ ਨੂੰ ਐਕਸਾਇਜ ਵਿਭਾਗ ਵੱਲੋਂ ਮੌਕਾ ਪਰ ਨਸ਼ਟ ਕੀਤੀ ਗਈ ਹੈ।