ਸੰਗਰੂਰ: ਜ਼ਿਲ੍ਹੇ 'ਚ ਪੰਜਵੀਂ ਦਾ ਨਤੀਜਾ 99.84 ਫੀਸਦੀ ਰਿਹਾ, ਡੀ ਓ ਦਫਤਰ ਸੰਗਰੂਰ ਵਿੱਚ ਬੱਚਿਆਂ ਨੂੰ ਕੀਤਾ ਸਨਮਾਨਿਤ
ਸੰਗਰੂਰ ਜ਼ਿਲ੍ਹੇ ਵਿੱਚ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਦਾ ਪੰਜਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਪੂਰੇ ਜ਼ਿਲ੍ਹੇ ਵਿੱਚ 99.84 ਫੀਸਦੀ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ। ਇਸ ਗੱਲ ਦਾ ਪ੍ਰਗਟਾਵਾ ਬਲਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਨੇ ਬਲਾਕ ਸੰਗਰੂਰ 1 ਇੱਕ ਦੇ ਪੰਜਵੀਂ ਕਲਾਸ ਵਿੱਚੋਂ ਪੁਜੀਸ਼ਨ ਲੈਣ ਵਾਲੇ ਬੱਚਿਆਂ, ਉਹਨਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਤੇ ਮਾਪਿਆਂ ਨੂੰ ਸਨਮਾਨ ਕਰਦੇ ਹੋਏ ਕੀਤਾ।