ਅੱਜ ਡੇਰਾਬਸੀ ਹਲਕੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਮੁਸਲਿਮ ਅਨਵਰ ਅਲੀ ਨੂੰ ਪੰਜਾਬ ਸਟੇਟ ਮੁਸਲਿਮ ਡਿਵੈਲਪਮੈਂਟ ਹਲਕਾ ਡੇਰਾ ਬਸੀ ਦਾ ਚੇਅਰਮੈਨ ਲੱਗਣ ਤੇ ਆਮ ਆਦਮੀ ਪਾਰਟੀ ਸੀਨੀਅਰ ਟੀਮ ਤੇ ਐਮਐਲਏ ਸਾਹਿਬ ਨੂੰ ਮੁਬਾਰਕਬਾਦ ਦਿੱਤੀ ਤੇ ਆਪਣੇ ਹਲਕੇ ਦੀ ਸਾਰੀ ਜਿੰਨੀ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਲਿਖਤ ਰੂਪ ਵਿੱਚ ਐਮਸੀ ਨਰੇਸ਼ ਉਪਣੇਜਾ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਕਿ ਉਨ੍ਹਾਂ ਵੱਲੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਜੀ ਨੂੰ ਦਿੱਤਾ ਜਾਵੇ ਗਾ। ਮੰਗ ਪੱਤਰ ਦੇਣ ਮੌਕੇ ਸ਼ਿਰਕਤ ਕਰਨ ਵਾਲੇ ਮੈਂਬਰ ,ਅਬਦੁਲ ਗਫੂਰ ਭਬਾਤ ,ਹਾਜੀ ਅਸਲਮ ,ਸਹਾਬੁਦੀਨ ,ਸ਼ੌਕਤ, ਦਾਨਿਸ਼ ਖਾਨ ,ਜੁਲਫਕਾਰ ਅਲੀ ਯਾਸੀਨ ਖਾਨ ,ਖੁਰਸ਼ੀਦ ਮੁਹੰਮਦ ਵਕੀਲ ਮੁਹੰਮਦ ,ਜਮਾਲਦੀਨ , ਅਸਲੁਦੀਨ ,ਇਸ਼ਾਕਸ਼ਾਦ ,ਮੁਹੰਮਦ ਦੀਨ, ਇਰਸ਼ਾਦ, ਇਮਰਾਨ ਖਾਨ, ਤਨਵੀਰ ਖਾਨ ਮੌਜੂਦ ਸਨ।
(ਰਾਕੇਸ਼ ਗਾਂਧੀ ਦੁਆਰਾ ਰਿਪੋਰਟ)