ਮੁਕਤਸਰ: ਪੁਲਿਸ ਨੇ ਹਨੀ ਟ੍ਰੈਪ ਰਾਹੀਂ ਵਸੂਲੀ ਕਰਨ ਵਾਲੇ ਗੈਂਗ ਦਾ ਕੀਤਾ ਪਰਦਾਫਾਸ਼, 2 ਔਰਤਾਂ ਸਮੇਤ 6 ਮੈਂਬਰ ਕਾਬੂ : ਰਮਨਪ੍ਰੀਤ ਗਿੱਲ, ਡੀਐਸਪੀ
ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਨੇ ਐਸਐਸਪੀ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਅਜਿਹੇ ਗੈਂਗ ਦਾ ਪਰਦਾਫਾਸ਼ ਕੀਤਾ ਜੋਕਿ ਹਨੀ ਟ੍ਰੈਪ ਰਾਹੀਂ ਵਸੂਲੀ ਕਰਦੇ ਸਨ। ਪੁਲਿਸ ਨੇ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ, ਜਿਨਾਂ ਵਿੱਚ 2 ਮਹਿਲਾਵਾਂ ਵੀ ਸ਼ਾਮਿਲ ਹਨ। ਦੁਪਹਿਰ 3 ਵਜ਼ੇ ਜਾਰੀ ਪ੍ਰੈਸ ਨੋਟ ਵਿੱਚ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਇਹ ਜਾਣਕਾਰੀ ਦਿੱਤੀ।