ਮੁਕਤਸਰ: ਗਿੱਦੜਬਾਹਾ ਵਿਖੇ ਨਸ਼ਾ ਤਸਕਰਾਂ ਦੀ ਭਾਲ ਵਿੱਚ ਗਈ ਪੁਲਿਸ ਟੀਮ ਤੇ ਹਮਲਾ, 2 ਔਰਤਾਂ ਸਮੇਤ 4 ਤੇ ਮਾਮਲਾ ਦਰਜ਼
ਗਿੱਦੜਬਾਹਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ ਭਾਲ ਵਿੱਚ ਗਈ ਪੁਲਿਸ ਟੀਮ ਤੇ ਕੁਝ ਲੋਕਾਂ ਨੇ ਹਮਲਾ ਕੀਤਾ। ਹਮਲੇ ਵਿੱਚ ਏਐਸਆਈ ਰਾਜ ਬਹਾਦਰ ਅਤੇ ਹਵਲਦਾਰ ਜਸਪ੍ਰੀਤ ਸਿੰਘ ਦੇ ਸੱਟਾਂ ਵੱਜੀਆਂ ਹਨ। ਗੰਭੀਰ ਹਾਲਤ ਦੇ ਚਲਦਿਆਂ ਏਐਸਆਈ ਰਾਜ ਬਹਾਦਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸ਼ਾਮ ਕਰੀਬ 7 ਵਜੇ ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ 2 ਔਰਤਾਂ ਸਮੇਤ 4 ਜਣਿਆਂ ਤੇ ਮਾਮਲਾ ਦਰਜ਼ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ