ਮੁਕਤਸਰ: ਪੰਜਾਬ ਸਰਕਾਰ ਵਧੀਆ ਸਿੱਖਿਆ ਮੁੱਹਈਆ ਕਰਵਾਉਣ ਦੇ ਕਰ ਰਹੀ ਯਤਨ : ਹਰਦੀਪ ਡਿੰਪੀ ਢਿੱਲੋ, ਵਿਧਾਇਕ
ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਖੇ ਆਪ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਪਿੰਡ ਮੱਲਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਪੋਰਟਸ ਟਰੈਕ ਅਤੇ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ । ਵਿਧਾਇਕ ਵੱਲੋਂ ਇਹ ਜਾਣਕਾਰੀ ਸਵੇਰ ਦੇ 11 ਵਜ਼ੇ ਆਪਣੇ ਸੋਸ਼ਲ ਮੀਡੀਆ ਪੇਜ਼ ਤੇ ਸਾਂਝੀ ਕੀਤੀ ਗਈ।