ਫਾਜ਼ਿਲਕਾ: ਆਸਫ ਵਾਲਾ ਡਿਸਪੈਂਸਰੀ: ਡਾਕਟਰ ਦੀ ਲਾਪਰਵਾਹੀ 'ਤੇ ਵਿਧਾਇਕ ਸਵਨਾ ਵੱਲੋਂ ਅਚਨਚੇਤ ਜਾਂਚ
ਪਿੰਡ ਆਸਫ ਵਾਲਾ ਦੀ ਸਿਵਲ ਡਿਸਪੈਂਸਰੀ ਵਿੱਚ ਡਾਕਟਰ ਦੇ ਸਮੇਂ ਸਿਰ ਨਾ ਆਉਣ ਦੀਆਂ ਸ਼ਿਕਾਇਤਾਂ ਮਗਰੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਖੁਦ ਜਾਂਚ ਕੀਤੀ। ਵਿਧਾਇਕ ਨੇ ਸਿਵਲ ਸਰਜਨ ਨੂੰ ਮੌਕੇ 'ਤੇ ਬੁਲਾਇਆ ਅਤੇ ਡਿਊਟੀ ਵਿੱਚ ਲਾਪਰਵਾਹੀ ਨਾ ਵਰਤਣ ਦੀ ਸਖ਼ਤ ਚੇਤਾਵਨੀ ਦਿੱਤੀ।