ਪਠਾਨਕੋਟ: ਨੀਟ ਦਾਖਲੇ ਦੇ ਨਾਮ 'ਤੇ 21 ਲੱਖ ਦੀ ਠੱਗੀ, 2 ਮੁਲਜ਼ਮ ਗ੍ਰਿਫਤਾਰ
ਪਠਾਨਕੋਟ ਸਾਈਬਰ ਕ੍ਰਾਈਮ ਪੁਲਿਸ ਨੇ ਨੀਟ ਉਮੀਦਵਾਰ ਨਾਲ 21 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 2 ਮੁਲਜ਼ਮਾਂ ਨੂੰ ਰਾਏਪੁਰ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਦਾਖਲੇ ਦੇ ਨਾਮ 'ਤੇ ਲੋਕਾਂ ਨੂੰ ਲੁੱਟ ਰਹੇ ਸਨ।