ਫਾਜ਼ਿਲਕਾ: ਫਾਜ਼ਿਲਕਾ ਦੇ ਸ਼ਾਹ ਪੈਲੇਸ ਵਿਖੇ ਹੋਇਆ ਦੀਵਾਲੀ ਧਮਾਕਾ ਐਕਸਪੋ
ਫਾਜ਼ਿਲਕਾ ਦੇ ਸ਼ਾਹ ਪੈਲੇਸ ਵਿਖੇ ਵੰਡਰ ਵੂਮੈਨ ਗਰੁੱਪ ਵੱਲੋਂ ਦੀਵਾਲੀ ਧਮਾਕਾ ਐਕਸਪੋ ਲਗਾਇਆ ਗਿਆ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਮਹਿਲਾਵਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਦੀਵਾਲੀ ਦੇ ਸਜਾਵਟੀ ਸਾਮਾਨ ਤੇ ਤੋਹਫ਼ਿਆਂ ਦੇ ਸਟਾਲ ਲਗਾਏ।