ਸੁਨਾਮ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਸ਼ਹਿਰ ਵਿੱਚ ਪਹਿਲੀ ਮੰਡੀ ਦਾ ਰਸਮੀ ਉਦਘਾਟਨ ਕੀਤਾ
Sunam, Sangrur | Jul 31, 2024 ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਹੀਦ ਉਧਮ ਸਿੰਘ ਦੀ ਬਰਸੀ ਦੇ ਮੌਕੇ ਤੇ ਸੁਨਾਮ ਸ਼ਹਿਰ ਵਿਖੇ ਪਹਿਲੀ ਮੰਡੀ ਦਾ ਰਸਮੀ ਉਦਘਾਟਨ ਕੀਤਾ ਤੇ ਇਸ ਮੌਕੇ ਉਹਨਾਂ ਕਿਹਾ ਕਿ ਸੁਨਾਮ ਵਿਖੇ ਲੋਕਾਂ ਨੂੰ ਸ਼ੁੱਧ ਅਤੇ ਔਰਗੈਨਿਕ ਉਤਪਾਦ ਮੁਹਈਆ ਕਰਾਉਣ ਦੇ ਮਕਸਦ ਨਾਲ ਇਹ ਮੰਡੀ ਸ਼ੁਰੂ ਕੀਤੀ ਗਈ ਹੈ। ਜੋ ਕਿ ਸ਼ਹਿਰ ਵਾਸੀਆਂ ਨੂੰ ਸ਼ੁੱਧ ਖਾਣਾ ਪਦਾਰਥ ਮੁਹਈਆ ਕਰਵਾਏਗੀ ,