ਨਕੋਦਰ: ਸ਼ੰਕਰ ਰੋਡ 'ਤੇ ਦੁਕਾਨ ਦੇ ਬਾਹਰੋਂ ਪਿਕਅਪ ਗੱਡੀ ਚੋਰੀ, ਸੀਸੀਟੀਵੀ ਵਿੱਚ ਕੈਦ ਹੋਈ ਵਾਰਦਾਤ
ਨਕੋਦਰ ਦੇ ਸ਼ੰਕਰ ਰੋਡ 'ਤੇ ਸਿਡਾਨਾ ਟੈਂਟ ਹਾਊਸ ਦੇ ਬਾਹਰੋਂ ਮਹਿੰਦਰਾ ਪਿਕਅਪ ਗੱਡੀ ਚੋਰੀ ਹੋ ਗਈ ਹੈ। ਦੋ ਨੌਜਵਾਨ ਮੋਟਰਸਾਈਕਲ 'ਤੇ ਆ ਕੇ ਗੱਡੀ ਲੈ ਗਏ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਗੱਡੀ ਦੇ ਮਾਲਕ ਬਵਨ ਸਿਡਾਨਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।