ਅਬੋਹਰ: ਰਾਜਸਥਾਨ ਤੋਂ ਪੰਜਾਬ ਵਿੱਚ ਅਫੀਮ ਤਸਕਰੀ ਦਾ ਭਾਂਡਾਫੋੜ, 700 ਗ੍ਰਾਮ ਅਫੀਮ ਸਣੇ ਮਲੋਟ ਰੋਡ ਅਬੋਹਰ ਰੇਲਵੇ ਬ੍ਰਿਜ ਨੇੜੇ ਦੋ ਗ੍ਰਿਫਤਾਰ
ਅਬੋਹਰ ਵਿਖੇ ਪੁਲਿਸ ਨੇ ਗਸ਼ਤ ਦੌਰਾਨ 700 ਗ੍ਰਾਮ ਅਫੀਮ ਸਮੇਤ ਮਲੋਟ ਰੋਡ ਅਬੋਹਰ ਰੇਲਵੇ ਬ੍ਰਿਜ ਦੇ ਨੇੜੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਜਿਨਾਂ ਦੀ ਗੱਡੀ ਦੇ ਵਿੱਚੋਂ ਅਫੀਮ ਬਰਾਮਦ ਹੋਈ ਹੈ । ਪੁਲਿਸ ਦਾ ਕਹਿਣਾ ਕਿ ਆਰੋਪੀ ਰਾਜਸਥਾਨ ਤੋਂ ਅਫੀਮ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਕੰਮ ਕਰਦੇ ਨੇ । ਹਾਲਾਂਕਿ ਇਸ ਮਾਮਲੇ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ । ਆਰੋਪੀ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਨੇ ਜਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ