ਬੱਸੀ ਪਠਾਣਾ: ਬਸੀ ਪਠਾਣਾਂ ਪੁਲਿਸ ਨੇ ਦੋ ਕਿਲੋ ਅਫੀਮ ਦੇ ਨਾਲ ਦੋ ਵਿਅਕਤੀ ਕੀਤੇ ਕਾਬੂ
ਬਸੀ ਪਠਾਣਾ ਪੁਲਿਸ ਨੇ ਦੋ ਕਿੱਲੋ ਅਫੀਮ ਦੇ ਨਾਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਨਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੋਰਿੰਡਾ ਰੋਡ ਊਸ਼ਾ ਮਾਤਾ ਮੰਦਿਰ ਨਜ਼ਦੀਕ ਨਾਕੇਬੰਦੀ ਦੌਰਾਨ ਦੋ ਲੋਕਾਂ ਨੂੰ ਕਾਬੂ ਕੀਤਾ ਹੈ । ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।