ਅਬੋਹਰ: ਪਿੰਡ ਬਜੀਤਪੁਰ ਕੱਟਿਆਂਵਾਲੀ ਵਿਖੇ ਅਵਾਰਾ ਕੁੱਤਿਆਂ ਨੇ ਦੋ ਬੱਚਿਆਂ 'ਤੇ ਕੀਤਾ ਹਮਲਾ, ਕੀਤਾ ਜ਼ਖ਼ਮੀ
ਪਿੰਡ ਬਜੀਤਪੁਰ ਕੱਟਿਆਂਵਾਲੀ ਵਿਖੇ ਆਵਾਰਾ ਕੁੱਤਿਆਂ ਨੇ ਦੋ ਮਾਸੂਮ ਬੱਚਿਆਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋਵੇਂ ਜ਼ਖ਼ਮੀ ਬੱਚਿਆਂ ਨੂੰ ਇਲਾਜ ਦੇ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਲੋਕਾਂ 'ਤੇ ਆਵਾਰਾ ਕੁੱਤੇ ਹਮਲਾ ਕਰ ਚੁੱਕੇ ਹਨ।