ਜਲੰਧਰ 1: ਪਠਾਨਕੋਟ ਚੌਕ ਤੋਂ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਵੱਲੋਂ ਗਊ ਮਾਸ ਦਾ ਟਰੱਕ ਫੜ ਕੇ ਕਰਵਾਇਆ ਪੁਲਿਸ ਦੇ ਹਵਾਲੇ
ਜਲੰਧਰ ਦੇ ਪਠਾਨਕੋਟ ਚੌਕ ਤੋਂ11 ਟਨ ਗਊ ਮਾਸਕ ਦਾ ਭਰਿਆ ਟਰੱਕ ਫੜ੍ਹ ਕੇ ਬਜਰੰਗ ਦਲ 'ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਵੱਲੋਂ ਪੁਲਿਸ ਦੇ ਹਵਾਲੇ ਕਰਵਾਇਆ ਗਿਆ ਹੈ। ਇਹ ਟਰੱਕ ਉੱਤਰ ਪ੍ਰਦੇਸ਼ ਤੋਂ ਚੱਲ ਕੇ ਕਸ਼ਮੀਰ ਜਾ ਰਿਹਾ ਸੀ।ਜਿਸ ਨੂੰ ਕਿ ਜਲੰਧਰ ਦੇ ਪਠਾਨਕੋਟ ਚੌਕ ਫੜ ਲਿਆ ਗਿਆ ਜਿਸ ਤੋਂ ਬਾਅਦ ਕਿ ਸੰਬੰਧਿਤ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।