ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਨੰਗਲ 27 ਅਗਸਤ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 18 ਫੀਸਦੀ ਡੀਏ ਨਾਂ ਦੇਣ, ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ, ਪੈਨਸ਼ਨਰਾਂ ਨੂੰ 2.59 ਦਾ ਗੁਣਾਕ ਨਾ ਦੇਣ, ਮਾਣ ਭੱਤਾ ਵਰਕਰਾਂ ਨੂੰ ਪੂਰੀ ਉਜਰਤ ਨਾ ਦੇਣ,ਕੱਟੇ ਗਏ ਭੱਤੇ ਲਾਗੂ ਨਾ ਕਰਨ ਤੇ ਮਾਨਯੋਗ ਹਾਈਕੋਰਟ ਦੇ ਫੈਸਲੇ ਨੂੰ ਨਾ ਮੰਨਣ ਕਾਰਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਦੇ ਸੱਦੇ ਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਭਰਭੂਰ ਹੁੰਗਾਰਾ ਮਿਲਿਆ। ਮੁਲਾਜ਼ਮਾਂ ਨੇ ਆਪਣੀਆਂ ਛੁੱਟੀਆਂ ਭਰ ਕੇ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੰਗਲ ਦੇ ਪ੍ਰਧਾਨ ਤਰਸੇਮ ਲਾਲ ਸੈਣੀ ਦੀ ਅਗਵਾਈ ਹੇਠ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਅਤੇ ਕਿਸਾਨ ਜਥੇਬੰਦੀਆਂ ਨੇ ਨੰਗਲ ਬਸ ਸਟੈਂਡ ਤੇ ਇਕੱਠੇ ਹੋ ਕੇ ਨੰਗਲ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਨ ਤੋਂ ਬਾਅਦ ਸਥਾਨਕ ਐਸਡੀਐਮ ਕੰਪਲੈਕਸ ਨੰਗਲ ਵਿਖੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੰਗਲ ਬੀਬੀਐਮਬੀ ਪਾਰਟਨਰ ਸਟੇਟਸ ਯੂਨੀਅਨ, ਮਿਊਸੀਪਲ ਸਫ਼ਾਈ ਸੇਵਕ ਯੂਨੀਅਨ ਨੰਗਲ,ਪੰਜਾਬ ਰੋਡਵੇਜ਼ ਪੈਨਸ਼ਨਰ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ,ਵਾਟਰ ਸਪਲਾਈ ਯੂਨੀਅਨ,ਮਨਿਸਟਰੀਅਲ ਸਟਾਫ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਤੇ ਕੁੱਲ ਹਿੰਦ ਕਿਸਾਨ ਸਭਾ ਨੇ ਹਿੱਸਾ ਲਿਆ। ਬੀਬੀਐਮਬੀ ਯੁਨੀਅਨ ਦੇ ਪ੍ਰਧਾਨ ਰਾਜਾ ਰਾਮ ਮਲਿਕ, ਜਨਰਲ ਸਕੱਤਰ ਤਰਸੇਮ ਚੰਦ, ਸੱਤਪਾਲ ਸ਼ਾਹ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਹਰਵੰਤ ਸਿੰਘ, ਪ੍ਰੇਮ ਕੁਮਾਰ ਢੱਲ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਪੈਨਸ਼ਨਰ ਐਸੋਸੀਏਸ਼ਨ ਪੰਜਾਬ ਤੋਂ ਪ੍ਰਿੰਸੀਪਲ ਦੇਵ ਰਾਮ ਧਾਮੀ, ਹਰਜਾਪ ਸਿੰਘ ਪਲਾਸੀ, ਦੌਲਤ ਰਾਮ ,ਕਸ਼ਮੀਰੀ ਲਾਲ, ਜਰਨੈਲ ਸਿੰਘ ਸੰਧੂ,ਗੁਰਦੀਪ ਸਿੰਘ ਬੇਲਾ,ਪੰਜਾਬ ਰੋਡਵੇਜ ਤੋਂ ਸੇਵਾ ਸਿੰਘ, ਲਖਵਿੰਦਰ ਰਾਏ, ਵਾਟਰ ਸਪਲਾਈ ਤੋਂ ਪ੍ਰਧਾਨ ਅਨਿਲ ਕੁਮਾਰ, ਗੌਰਮਿੰਟ ਟੀਚਰਜ਼ ਯੂਨੀਅਨ ਤੋਂ ਪ੍ਰਧਾਨ ਅੰਮ੍ਰਿਤ ਸੈਣੀ, ਸੋਹਣ ਲਾਲ ਮਨਿਸਟੀਅਲ ਸਟਾਫ ਤੋਂ ਪ੍ਰਧਾਨ ਅੰਕੁਸ਼ ਦਿਵੇਦੀ ,ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੌਸ਼ਲ ਨੇ ਸੰਬੋਧਨ ਕੀਤਾ। ਧਰਨੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਸ ਮੌਕੇ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦੀਆਂ ਮੰਗਾਂ ਫੌਰੀ ਤੌਰ ਤੇ ਪੰਜਾਬ ਸਰਕਾਰ ਮੰਨੇ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।ਇਸ ਮੌਕੇ ਦੇ ਵੱਧ ਰਹੀ ਮਹਿੰਗਾਈ ਬਾਰੇ ਵੀ ਚਿੰਤਾ ਪ੍ਰਗਟ ਕਰਦਿਆਂ ਮੁਲਾਜ਼ਮ ਜਥੇਬੰਦੀਆਂ ਨੇ ਕਿਹਾ ਕਿ ਮਹਿੰਗਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਪਰ ਮੁਲਾਜ਼ਮਾਂ ਨੂੰ ਕਾਨੂੰਨ ਮੁਤਾਬਕ ਮਿਲਣ ਵਾਲੇ ਮਾਣ ਭੱਤੇ ਪੰਜਾਬ ਸਰਕਾਰ ਨੇ ਬੰਦ ਕੀਤੇ ਹੋਏ ਹਨ।