ਮੌਡ਼ ਰੋਡ 'ਤੇ ਭਾਜਪਾ ਆਗੂ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਹੇਠ ਕਿਸਾਨਾਂ ਨਾਲ ਹੋਈ ਮੀਟਿੰਗ
Sri Muktsar Sahib, Muktsar | Jun 9, 2025
ਸ੍ਰੀ ਮੁਕਤਸਰ ਸਾਹਿਬ ਦੇ ਮੌਡ਼ ਰੋਡ ਤੇ ਸੋਮਵਾਰ ਨੂੰ ਦੁਪਿਹਰ ਤਿੰਨ ਵਜੇ ਭਾਜਪਾ ਆਗੂ ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ ਵੱਲੋਂ ਸ਼ਿਵਨੰਦਨ ਬਿੱਲੂ ਕਟਾਰੀਆ ਦੇ ਦਫਤਰ ਵਿਖੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਜਿਸ ਚ ਕਿਸਾਨਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਨਾਲ ਹੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਮਜਦੂਰਾਂ ਨੂੰ ਦਿੱਤੇ ਜਾਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ।