ਮੁਕਤਸਰ: ਟਿੱਬੀ ਸਾਹਿਬ ਰੋਡ 'ਤੇ ਜੂਆ ਖੇਡ ਰਹੇ 4 ਵਿਅਕਤੀਆਂ 'ਤੇ ਪੁਲਿਸ ਨੇ ਕੀਤਾ ਮਾਮਲਾ ਦਰਜ਼, ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਸ਼੍ਰੀ ਮੁਕਤਸਰ ਸਾਹਿਬ ਦੀ ਥਾਣਾ ਸਿਟੀ ਪੁਲਿਸ ਨੇ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਟਿੱਬੀ ਸਾਹਿਬ ਰੋਡ ਤੇ ਕਾਟਨ ਫੈਕਟਰੀ ਦੇ ਕੋਲ ਤਾਸ਼ ਦੇ ਪੱਤਿਆਂ ਤੇ ਪੈਸੇ ਲਗਾ ਕੇ ਜੂਆ ਖੇਡਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ। ਜਦ ਕਿ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦੁਪਹਿਰ ਕਰੀਬ 2 ਵਜੇ ਅਪਡੇਟ ਕੀਤੀ ਕ੍ਰਾਈਮ ਰਿਪੋਰਟ ਵਿੱਚ ਦਿੱਤੀ।