ਮੁਕਤਸਰ: ਮਲੋਟ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ 10 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਗ੍ਰਿਫਤਾਰ
ਮਲੋਟ ਦੀ ਸਿਟੀ ਪੁਲਿਸ ਨੇ ਬਾਂਸਲ ਫਲੋਰ ਮੇਲ ਦੇ ਨੇੜੇ ਸਥਿਤ ਪ੍ਰਿੰਸ ਮਾਡਲ ਸਕੂਲ ਵਾਲੇ ਰਸਤੇ ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਇਹ ਜਾਣਕਾਰੀ ਦੁਪਹਿਰ ਕਰੀਬ 2 ਵਜੇ ਅਪਡੇਟ ਕੀਤੀ ਕਰਾਈਮ ਰਿਪੋਰਟ ਵਿੱਚ ਦਿੱਤੀ। ਮਲੋਟ ਦੀ ਸਿਟੀ ਪੁਲਿਸ ਦੇ ਸਹਾਇਕ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਪਹਿਚਾਨ ਮਹਾਵੀਰ ਸਿੰਘ ਅਤੇ ਹਰ ਮਿਲਾਪ ਸਿੰਘ ਵਜੋਂ ਹੋਈ ਹੈ