ਖਮਾਣੋਂ: ਪਿੰਡ ਮਹੇਸ਼ਪੁਰਾ ਵਿਖੇ ਲੜਕੀ ਕੋਲੋਂ ਲੁਟੇਰਾ ਐਕਟਿਵਾ ਸਕੂਟਰੀ ਖੋਹ ਕੇ ਹੋਇਆ ਫ਼ਰਾਰ, ਪੁਲਿਸ ਨੂੰ ਕੀਤਾ ਗਿਆ ਸੂਚਿਤ
ਪਿੰਡ ਮਹੇਸ਼ਪੁਰਾ ਦੇ ਮੱਟਾਂ ਵਾਲੇ ਸਥਾਨ ਨੇੜਿਓਂ ਇੱਕ ਨੌਜਵਾਨ ਲੜਕੀ ਕੋਲੋਂ ਲੁਟੇਰਾ ਐਕਟਿਵਾ ਸਕੂਟਰੀ ਖੋਹ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਘਟਨਾ ਸਵੇਰੇ 9 ਵਜੇ ਦੀ ਹੈ ਜਦੋਂ ਲੜਕੀ ਆਈਲੈਟ ਸੈਂਟਰ 'ਚ ਕੋਚਿੰਗ ਲੈਣ ਜਾ ਰਹੀ ਸੀ ਤਾਂ ਲੁਟੇਰੇ ਵੱਲੋਂ ਲੜਕੀ ਨੂੰ ਇੱਕ ਮਾਮੂਲੀ ਜਿਹੀ ਲੱਕੜੀ ਦੀ ਛਟੀ ਮਾਰ ਕੇ ਉਸ ਤੋਂ ਸਕੂਟਰੀ ਖੋਹ ਕੇ ਫ਼ਰਾਰ ਹੋ ਗਿਆ।