ਨਕੋਦਰ: ਨੂਰਮਹਿਲ: ਫੂਡ ਸੇਫਟੀ ਟੀਮ ਦੀ ਰੇਡ, ਮਠਿਆਈਆਂ ਦੀਆਂ ਦੁਕਾਨਾਂ 'ਤੇ ਮਚੀ ਹਫੜਾ-ਦਫੜੀ
ਨੂਰਮਹਿਲ ਵਿੱਚ ਤਿਉਹਾਰਾਂ ਦੇ ਚੱਲਦਿਆਂ ਫੂਡ ਸੇਫਟੀ ਵਿਭਾਗ ਨੇ 3 ਵੱਡੀਆਂ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਸੈਂਪਲ ਭਰੇ ਹਨ। ਰੇਡ ਪੈਂਦੇ ਹੀ ਦੁਕਾਨਦਾਰਾਂ ਵਿੱਚ ਹਫੜਾ-ਦਫੜੀ ਦੇਖਣ ਨੂੰ ਮਿਲੀ। 14 ਦਿਨਾਂ ਬਾਅਦ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।