ਦੀਨਾਨਗਰ: ਮਕੌੜਾ ਪੱਤਣ 'ਤੇ ਪੁਲ ਬਣਾਉਂਦੇ ਸਮੇਂ ਪਲਟੀ ਹੈਡਰਾ ਮਸ਼ੀਨ, ਵੱਡਾ ਹਾਦਸਾ ਟਲਿਆ
ਦੀਨਾਨਗਰ ਦੇ ਮਕੌੜਾ ਪੱਤਣ 'ਤੇ ਪਲਟੂਨ ਪੁਲ ਬਣਾਉਂਦੇ ਸਮੇਂ ਹੈਡਰਾ ਮਸ਼ੀਨ ਪਲਟ ਗਈ। ਹਾਦਸੇ ਵਿੱਚ ਚਾਲਕ ਦੇ ਗਿੱਟੇ 'ਤੇ ਮਾਮੂਲੀ ਸੱਟ ਲੱਗੀ ਹੈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਰਸਾਤ ਦਾ ਮੌਸਮ ਖਤਮ ਹੋਣ ਤੋਂ ਬਾਅਦ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।