ਨਕੋਦਰ: ਡੋਨ ਬੋਸਕੋ ਸੈਂਟਰ ਨੂੰ ਮਿਲਣਗੇ 10 ਨਵੇਂ ਲੈਪਟਾਪ, ਡਾ. ਜੋਸੇ ਨੇ ਕੀਤਾ ਐਲਾਨ
ਨਕੋਦਰ ਦੇ ਕੇ.ਆਰ.ਐਮ. ਡੀ.ਏ.ਵੀ ਕਾਲਜ ਵਿਖੇ ਚੱਲ ਰਹੇ ਡੋਨ ਬੋਸਕੋ ਸਕਿਲਿੰਗ ਸੈਂਟਰ ਦਾ ਅਸਿਸਟੈਂਟ ਡਾਇਰੈਕਟਰ ਬ੍ਰਦਰ ਡਾ. ਜੋਸੇ ਨੇ ਦੌਰਾ ਕੀਤਾ। ਸੈਂਟਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਉਨ੍ਹਾਂ ਵਿਦਿਆਰਥੀਆਂ ਲਈ 10 ਨਵੇਂ ਲੈਪਟਾਪ ਦੇਣ ਦਾ ਐਲਾਨ ਕੀਤਾ ਅਤੇ ਨੌਜਵਾਨਾਂ ਨੂੰ ਆਪਣੇ ਕਰੀਅਰ 'ਤੇ ਫੋਕਸ ਕਰਨ ਲਈ ਪ੍ਰੇਰਿਤ ਕੀਤਾ।