ਪਠਾਨਕੋਟ: ਖਾਨਪੁਰ ਦੀ ਮਹਿਲਾ ਨੇ ਪੁੱਤ ਵੱਲੋਂ ਕੁੱਟਮਾਰ ਕਰ ਘਰੋਂ ਕੱਢਣ ਦੇ ਲਗਾਏ ਆਰੋਪ , ਪੁਲਿਸ ਤੋਂ ਲਗਾਈ ਇਨਸਾਫ ਦੀ ਗੁਹਾਰ
ਪਠਾਨਕੋਟ ਦੇ ਖਾਨਪੁਰ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਉਹ ਖਾਨਪੁਰ ਦੀ ਰਹਿਣ ਵਾਲੀ ਹੈ। ਅਤੇ ਉਸਦੇ ਬੇਟੇ ਨੇ ਕੁੱਟ ਮਾਰ ਕਰਕੇ ਉਸਨੂੰ ਘਰੋਂ ਕੱਢ ਦਿੱਤਾ ਹੈ ਅਤੇ ਉਸਦੇ ਵੱਲੋਂ ਪੁਲਿਸ ਨੂੰ ਇਸਦੀ ਸ਼ਿਕਾਇਤ ਵੀ ਦਿੱਤੀ ਗਈ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ