ਗਿੱਦੜਬਾਹਾ: ਅਸਮਾਨੀ ਬਿਜਲੀ ਡਿੱਗਣ ਕਾਰਨ ਕੋਠੇ ਅਮਨਗੜ੍ਹ ਪਿੰਡ ਮੱਲਣ ਵਿਖੇ ਵਿਖੇ 2 ਏਕੜ ਕਣਕ ਦੀ ਫਸਲ ਸੜ ਕੇ ਹੋਈ ਸੁਆਹ
ਗਿੱਦੜਬਾਹਾ ਦੇ ਕੋਠੇ ਅਮਨਗੜ੍ਹ ਪਿੰਡ ਮੱਲਣ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਖੜੀ ਦੋ ਏਕੜ ਦੇ ਲਗਭਗ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਘਟਨਾ ਦਾ ਪਤਾ ਲੱਗਣ 'ਤੇ ਪਿੰਡ ਵਾਸੀਆਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਭਾਰੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਅਤੇ ਨਾਲ ਖੜੀ ਕਣਕ ਨੂੰ ਵੀ ਅੱਗ ਲੱਗਣ ਤੋਂ ਬਚਾਇਆ ।