ਮਲੋਟ: ਬਾਬਾ ਸਾਹਿਬ ਅੰਬੇਡਕਰ ਜੀ ਦਾ ਗੀਤ ਗੁਆਉਂਣ ਦੀ ਬੇਨਤੀ ਨੂੰ ਸਵੀਕਾਰ ਕਰਨ ਤੇ ਦਾਣਾ ਮੰਡੀ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਐਸਡੀਐਮ ਦਾ ਕੀਤਾ ਧੰਨਵਾਦ
ਮਲੋਟ ਵਿਖੇ 15 ਅਗਸਤ ਸਮਾਗਮ ਦੌਰਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਗੀਤ ਗੁਆਉਣ ਦੀ ਬੇਨਤੀ ਨੂੰ ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ ਨੇ ਸਵੀਕਾਰ ਕੀਤਾ ਅਤੇ ਕਿਹਾ ਕਿ 15 ਅਗਸਤ ਨੂੰ ਬਾਬਾ ਸਾਹਿਬ ਜੀ ਦਾ ਗੀਤ ਜਰੂਰ ਗੁਆਇਆ ਜਾਵੇਗਾ। ਇਸ ਮੌਕੇ ਸ. ਸੁਦੇਸ਼ ਪਾਲ ਸਿੰਘ ਮਲੋਟ ਕੌਮੀ ਪ੍ਰਧਾਨ ਧਾਨਕ ਸਿੱਖ ਭਾਈਚਾਰਾ, ਰੋਸ਼ਨ ਲਾਲ ਬਮਨੀਆ ਪ੍ਰਧਾਨ ਡਾ ਬੀ ਆਰ ਅੰਬੇਡਕਰ ਮੰਚ ਦਾਣਾ ਮੰਡੀ ਮਲੋਟ ਆਦਿ ਨੇ ਐਸ.ਡੀ.ਐਮ. ਦਾ ਧੰਨਵਾਦ ਕੀਤਾ।