ਮਲੋਟ: ਪ੍ਰਾਈਵੇਟ ਸਕੂਲਸ ਐਸੋਸੀਏਸ਼ਨ ਬਲਾਕ ਮਲੋਟ ਦੀ ਹੋਈ ਮੀਟਿੰਗ
ਪ੍ਰਾਈਵੇਟ ਸਕੂਲਸ ਐਸੋਸੀਏਸ਼ਨ, ਬਲਾਕ ਮਲੋਟ ਦੀ ਹੋਈ ਮੀਟਿੰਗ ਪ੍ਰਾਈਵੇਟ ਸਕੂਲਸ ਐਸੋਸੀਏਸ਼ਨ, ਬਲਾਕ ਮਲੋਟ ਵੱਲੋਂ ਚੰਦਰ ਮਾਡਲ ਹਾਈ ਸਕੂਲ ਵਿਖੇ ਬਲਾਕ ਮਲੋਟ ਦੇ ਸਾਰੇ ਸਕੂਲ ਮੁਖੀਆਂ ਦੀ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ। ਜਿਲ੍ਹਾ ਪ੍ਰਧਾਨ ਵਿੱਕੀ ਨਰੂਲਾ, ਬਲਾਕ ਪ੍ਰਧਾਨ ਗੁਲਸ਼ਨ ਅਰੋੜਾ ਅਤੇ ਸਕੱਤਰ ਰਜਿੰਦਰ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਖ਼ੂਨਦਾਨ ਕੈਂਪ ਲਗਾਉਣ ਅਤੇ ਵਿਗਿਆਨ ਪ੍ਰਦਰਸ਼ਨੀ ਲਗਾਉਣ ਸਬੰਧੀ ਵਿਚਾਰ ਕੀਤਾ ਗਿਆ।