ਭੁਲੱਥ: ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਰਾਮਗੜ੍ਹ 'ਚ ਕਿਹਾ, ਸਰਕਾਰਾਂ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀਆਂ ਹਨ
ਪੰਜਾਬ ਚ ਕਿਸਾਨਾਂ ਦੇ ਹਲਾਤ ਇੰਨੇ ਖ਼ਰਾਬ ਹਨ ਕਿ ਸ਼ੰਭੂ ਤੇ ਖਨੌਰੀ ਬਾਰਡ 'ਤੇ ਆਪਣੇ ਹੱਕ ਮੰਗ ਰਹੇ ਕਿਸਾਨਾਂ ਨੂੰ ਸਰਕਾਰਾਂ ਵਲੋਂ ਕੁੱਟਿਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ 16 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ ਪਰ ਕਿਸੇ ਨੂੰ ਕੋਈ ਫਰਕ ਨਹੀ |ਉਨਾ ਕਿਹਾ ਕਿ ਉਹ 13 ਦਸੰਬਰ ਨੂੰ ਦੁਪਹਿਰ ਦਾ ਸਮਾਂ ਲੈ ਕੇ ਉਨਾਂ ਨਾਲ ਮੁਲਾਕਾਤ ਕਰਨਗੇ।