ਗਿੱਦੜਬਾਹਾ: ਪੂਰੀ ਪ੍ਰਕਿਰਿਆ ਤੋਂ ਬਾਅਦ ਈਵੀਐਸ ਮਸ਼ੀਨਾਂ ਨੂੰ ਵੀਡੀਓਗ੍ਰਾਫੀ ਕਰਕੇ ਕਾਊਂਟਿੰਗ ਸੈਂਟਰ ਤੇ ਪਹੁੰਚਾਇਆ ਗਿਆ -ਐਸ.ਡੀ.ਐਮ.ਗਿੱਦੜਬਾਹਾ
ਮੀਡੀਆ ਦੇ ਇਕ ਹਿੱਸੇ ਵਿਚ ਇਹ ਖ਼ਬਰ ਚਲਾਈ ਗਈ ਹੈ ਕਿ ਗਿੱਦੜਬਾਹਾ ਦੀਆਂ ਮਸ਼ੀਨਾਂ ਕਾਊਂਟਿੰਗ ਸੈਂਟਰ ਤੇ ਨਹੀਂ ਪਹੁੰਚੀਆਂ ਹਨ, ਪਰ ਇਹ ਖ਼ਬਰ ਤੱਥਾਂ ਦੇ ਬਿਲਕੁੱਲ ਉਲਟ ਹੈ ਅਤੇ ਚੋਣ ਪ੍ਰਕਿਆ ਦੀ ਸਮਝ ਤੋਂ ਪੂਰੀ ਤਰਾਂ ਕੋਰੀ ਹੈ। ਗਿੱਦੜਬਾਹਾ ਦੇ ਐਸਡੀਐਮ ਕਮ ਏਆਰਓ ਨੇ ਤਸਦੀਕ ਕੀਤਾ ਹੈ ਕਿ ਮਸ਼ੀਨਾਂ ਕਾਊਟਿੰਗ ਸੈਂਟਰ ਤੇ ਪਹੁੰਚ ਚੁੱਕੀਆਂ ਹਨ।