ਮੁਕਤਸਰ: ਪਿੰਡ ਖੋਖਰ ਤੋਂ ਸਰਾਏਨਾਗਾ ਤੱਕ ਸੜਕ ਚੌੜੀ ਕਰਨ ਦੀ ਮੰਗ ਨੂੰ ਲੈ ਕੇ ਖੋਖਰ ਦੀ ਪੰਚਾਇਤ ਵੱਲੋਂ ਸੰਸਦ ਮੈਂਬਰ ਘੁਬਾਇਆ ਨੂੰ ਸੌਂਪਿਆ ਮੰਗ ਪੱਤਰ
ਪਿੰਡ ਖੋਖਰ ਦੀ ਸਮੁੱਚੀ ਪੰਚਾਇਤ ਵੱਲੋਂ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਦੀ ਅਗਵਾਈ ਵਿੱਚ ਇੱਕ ਵਫਦ ਵੱਲੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਮਿਲ ਕੇ ਪਿੰਡ ਖੋਖਰ ਤੋਂ ਸਰਾਏਨਾਗਾ ਜਾਣ ਵਾਲੀ ਅੱਠ ਫੁੱਟ ਸੜਕ ਨੂੰ 18 ਫੁੱਟ ਚੌੜੀ ਕਰਨ ਦੀ ਮੰਗ ਸਬੰਧੀ ਮੰਗ ਪੱਤਰ ਸੌਂਪਿਆ।