ਭਿੱਖੀਵਿੰਡ: ਭਿੱਖੀਵਿੰਡ ਪੁਲਿਸ ਨੇ ਮਾੜੀ ਸਮਰਾ ਦੇ ਇੱਕ ਘਰ ਵਿੱਚੋਂ 150 ਲੀਟਰ ਲਾਹਣ ਅਤੇ ਭੱਠੀ ਦਾ ਸਮਾਨ ਕੀਤਾ ਬਰਾਮਦ
ਭਿੱਖੀਵਿੰਡ ਪੁਲਿਸ ਨੇ ਮਾੜੀ ਸਮਰਾ ਦੇ ਇੱਕ ਘਰ ਵਿੱਚੋਂ 150 ਲੀਟਰ ਲਾਹਣ ਅਤੇ ਭੱਠੀ ਦਾ ਸਮਾਨ ਬਰਾਮਦ ਕੀਤਾ ਹੈ। ਏਐਸਆਈ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਤੇ ਮਾੜੀ ਸਮਰਾ ਦੇ ਸ਼ਮਸ਼ੇਰ ਸਿੰਘ ਦੇ ਘਰ ਰੇਡ ਕੀਤੀ ਤਾਂ ਲਾਹਣ ਤੇ ਹੋਰ ਸਮਾਨ ਕਾਬੂ ਵਿੱਚ ਲਿਆ ਗਿਆ ਅਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।