ਮਲੋਟ: ਚੰਗੇ ਸੰਸਕਾਰ ਦੇਣ ਲਈ ਮੁੱਖਮੰਤਰੀ ਪੰਜਾਬ ਨੇ ਮਲੋਟ ਦੀ ਮੰਮਤਾ ਮਹਿਰਾ ਨੂੰ ਕੀਤਾ ਸਨਮਾਨਤ
Malout, Muktsar | Aug 17, 2024 ਭਗਤ ਪੂਰਨ ਸਿੰਘ ਸੰਸਕਾਰ ਕੇਂਦਰ ਅਤੇ ਮਲੋਟ ਬਲੱਡ ਗਰੁੱਪ ਦੇ ਮੈਂਬਰ ਸੀਨੀਅਰ ਅਧਿਆਪਕ ਮੈਡਮ ਮੰਮਤਾ ਮਹਿਰਾ ਪਤਨੀ ਦੀਪਕ ਮਹਿਰਾ ਫਾਉਂਡਰ ਭਗਤ ਪੂਰਨ ਸਿੰਘ ਸੰਸਕਾਰ ਕੇਂਦਰ ਮਲੋਟ ਨੂੰ ਅੱਜ ਸਿੱਖਿਆ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਲਈ ਅਤੇ ਲੋੜਵੰਦ ਬੱਚਿਆਂ ਨੂੰ ਫ੍ਰੀ ਸਿੱਖਿਆ ਦੇ ਨਾਲ ਨਾਲ ਚੰਗੇ ਸੰਸਕਾਰ ਦੇਣ ਲਈ ਮੁੱਖਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਸਨਮਾਨਿਤ ਕੀਤਾ ਗਿਆ।