ਪਠਾਨਕੋਟ: ਸੁਜਾਨਪੁਰ ਦੇ ਪਿੰਡ ਛੋਟੇਪੁਰ ਵਿੱਚ ਧੂਮ-ਧਾਮ ਨਾਲ ਮਨਾਇਆ ਦੁਸਹਿਰਾ, ਨਸ਼ਿਆਂ ਤੋਂ ਬਚਣ ਦਾ ਸੁਨੇਹਾ
ਸੁਜਾਨਪੁਰ ਦੇ ਪਿੰਡ ਛੋਟੇਪੁਰ ਵਿੱਚ ਨੌਜਵਾਨ ਰਾਮਲੀਲਾ ਨਾਟਕ ਕਲੱਬ ਵੱਲੋਂ ਦੁਸਹਿਰਾ ਮਨਾਇਆ ਗਿਆ। ਪੁਤਲੇ ਸਾੜ ਕੇ ਬੁਰਾਈ ਉੱਤੇ ਅੱਛਾਈ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਕਲੱਬ ਦੇ ਅਹੁਦੇਦਾਰਾਂ ਨੇ ਨੌਜਵਾਨਾਂ ਨੂੰ ਨਸ਼ੇ ਰੂਪੀ ਰਾਵਣ ਤੋਂ ਬਚਣ ਦੀ ਅਪੀਲ ਕੀਤੀ ਹੈ।