ਕਪੂਰਥਲਾ: ਆਰ.ਸੀ.ਐਫ. ਨੇੜੇ ਦੋ ਐਕਟਿਵਾ ਦੀ ਟੱਕਰ ਵਿਚ ਐਕਟਿਵਾ ਸਵਾਰ ਪਤੀ ਪਤਨੀ ਜ਼ਖ਼ਮੀ
ਆਰ.ਸੀ.ਐਫ. ਨੇੜੇ ਦੋ ਐਕਟਿਵਾ ਦੀ ਟੱਕਰ ਵਿਚ ਪਤੀ ਪਤਨੀ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਰਵਿੰਦਰ ਕੁਮਾਰ ਵਾਸੀ ਹਮੀਰਾ ਨੇ ਵੀਰਵਾਰ ਦੱਸਿਆ ਕਿ ਉਹ ਆਪਣੀ ਪਤਨੀ ਬਲਜਿੰਦਰ ਕੌਰ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਸੁਲਤਾਨਪੁਰ ਲੋਧੀ ਤੋਂ ਵਾਪਸ ਆਪਣੇ ਘਰ ਜਾ ਰਹੇ ਸਨ, ਆਰ.ਸੀ.ਐਫ. ਪੈਟਰੋਲ ਪੰਪ ਨੇੜੇ ਸ਼ਾਮ ਦੇ ਸਮੇਂ ਦੂਸਰੀ ਐਕਟੀਵਾ ਉਹਨਾਂ ਦੇ ਨਾਲ ਟਕਰਾ ਗਈ ਜਿਸ ਕਾਰਨ ਉਹ ਜਖਮੀ ਹੋ ਗਏ।