ਅਬੋਹਰ: ਬਹਾਵਲਵਾਸੀ ਰੋਡ ਤੇ ਰੇਲਵੇ ਬਿਜਲੀ ਕਰਮਚਾਰੀਆਂ ਤੇ ਹਮਲਾ ਕਰਨ ਦੇ ਇਲਜ਼ਾਮ, ਰਾੜ ਮਾਰ ਕੇ ਪਾੜੇ ਸਿਰ, ਦੋ ਜ਼ਖਮੀ ਹਸਪਤਾਲ ਵਿੱਚ ਭਰਤੀ
ਅਬੋਹਰ ਵਿਖੇ ਬਹਾਵਲਵਾਸੀ ਰੋਡ ਤੇ ਰੇਲਵੇ ਫਾਟਕ ਦੇ ਨੇੜੇ ਬਣੇ ਰੇਲਵੇ ਇਲੈਕਟ੍ਰੀਸ਼ਨ ਸਟੋਰ ਤੇ ਤੈਨਾਤ ਬਿਜਲੀ ਕਰਮਚਾਰੀਆਂ ਤੇ ਕੁਝ ਲੋਕਾਂ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ । ਇਲਜ਼ਾਮ ਨੇ ਕਿ ਲੁੱਟਖੋਹ ਦੀ ਨੀਅਤ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ । ਇਸ ਵਿੱਚ ਦੋ ਲੋਕ ਜ਼ਖਮੀ ਹੋਏ ਨੇ । ਜਿਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ । ਪੁਲਿਸ ਮਾਮਲੇ ਚ ਜਾਂਚ ਕਰ ਰਹੀ ਹੈ।