ਪਠਾਨਕੋਟ: ਪਠਾਨਕੋਟ ਦੇ ਪਿੰਡ ਕੋਠੇ ਮਨਵਾਲ 'ਚ ਸੈਲੂਨ 'ਤੇ ਫਾਇਰਿੰਗ, ਪੁਲਿਸ ਕਰ ਰਹੀ ਜਾਂਚ
ਪਠਾਨਕੋਟ ਦੇ ਪਿੰਡ ਕੋਠੇ ਮਨਵਾਲ ਵਿੱਚ ਇੱਕ ਸੈਲੂਨ ਦੇ ਸ਼ਟਰ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਲੂਨ ਮਾਲਕ ਮੁਤਾਬਕ ਰਾਤ ਨੂੰ ਦੁਕਾਨ ਬੰਦ ਸੀ, ਸਵੇਰੇ ਨਿਸ਼ਾਨ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ਤੋਂ ਇੱਕ ਗੋਲੀ ਬਰਾਮਦ ਕਰ ਲਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ।