ਗੁਰੂ ਹਰਸਹਾਏ: ਪਿੰਡ ਛਾਂਗਾ ਰਾਏ ਉਤਾੜ ਵਿਖੇ ਇੱਕ ਦੁਕਾਨ ਵਿੱਚੋਂ 20365 ਨਸ਼ੀਲੀਆਂ ਗੋਲੀਆਂ ਬੀਐਸਐਫ ਨੇ ਕੀਤੀਆਂ ਬਰਾਮਦ, ਮੌਕੇ ਪਰ ਪਹੁੰਚਿਆਂ ਡਰੱਗ ਵਿਭਾਗ
ਬੀਐਸਐਫ ਦੇ ਅਧਿਕਾਰੀਆਂ ਵੱਲੋਂ ਪਿੰਡ ਛਾਂਗਾ ਰਾਏ ਉਤਾੜ ਦੀ ਇਕ ਦੁਕਾਨ ਵਿੱਚੋਂ 20365 ਨਸੀਲੀ ਗੋਲੀਆਂ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਹੋਈ ਹੈ । ਮਿਲੀ ਜਾਣਕਾਰੀ ਮੁਤਾਬਕ ਬੀਐਸਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਛਾਂਗਾ ਰਾਏ ਉਤਾੜ ਵਿੱਚ ਛੋਟੇ ਛੋਟੇ ਬੱਚੇ ਨਸ਼ੇ ਦਾ ਸੇਵਨ ਕਰਦੇ ਹਨ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਸ ਆਪਰੇਸ਼ਨ ਤੇ ਨਜ਼ਰ ਬਣਾਈ ਹੋਈ ਸੀ ਜਿਸ ਦੇ ਚਲਦਿਆਂ ਮੰਗਲਵਾਰ 4 ਵਜੇ ਦੇ ਕਰੀਬ ਕਾਰਵਾਈ ਕੀਤੀ ਗਈ ਹੈ ।