Public App Logo
Jansamasya
News
पुलिस
Maharashtra
Bjp
National
Police
Bihar
India
Coronavirus
किसान
कांग्रेस
मौत
Accident
Congress
Modi
Delhi
Viral
Up
Bollywood
Breakingnews
Narendramodi
Madhya_pradesh
Mp
Madhyapradesh
Pmmodi
Kerala
Rahulgandhi
Chhattisgarh
Uttarpradesh
image
image

ਟੀ.ਬੀ. ਐਲੀਮੀਨੇਸ਼ਨ ਪ੍ਰੋਗ੍ਰਾਮ ਤਹਿਤ ਲਗਾਏ ਜਾ ਰਹੇ ਹਨ ਸਪੈਸ਼ਲ ਸਕ੍ਰੀਨਿੰਗ ਕੈਂਪ: ਡਾ ਕਵਿਤਾ ਸਿੰਘ ਜਲਦੀ ਪਹਿਚਾਣ ਨਾਲ ਟੀ.ਬੀ. ਦਾ ਇਲਾਜ ਪੂਰਨ ਤੌਰ ਤੇ ਸੰਭਵ ਹੈ ਅਤੇ ਟੀ.ਬੀ. ਨੂੰ ਫੈਲਣ ਨੂੰ ਰੋਕਣ ਵਿੱਚ ਸਹਾਈ ਹੁੰਦਾ ਹੈ: ਡਾ ਕਵਿਤਾ ਸਿੰਘ। ਫ਼ਾਜ਼ਿਲਕਾ,07 ਜੁਲਾਈ(ਵਰਮਾ): ਸਿਹਤ ਵਿਭਾਗ ਵੱਲੋਂ ਟੀ.ਬੀ. ਦੀ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਦੇ ਟੀਚੇ ਨਾਲ ਨੈਸ਼ਨਲ ਟੀ.ਬੀ. ਐਲੀਮੀਨੇਸ਼ਨ ਪ੍ਰੋਗ੍ਰਾਮ ਅਧੀਨ 100 ਦਿਨਾਂ ਟੀ.ਬੀ ਮੁਕਤ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ। ਡਾ ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਨਿਗਰਾਨੀ ਵਿੱਚ ਡਾਕਟਰ ਨੀਲੂ ਚੁੱਘ ਜਿਲ੍ਹਾ ਟੀ.ਬੀ. ਅਫ਼ਸਰ ਫਾਜ਼ਿਲਕਾ ਦੀ ਦੇਖਰੇਖ ਵਿੱਚ ਜਿਲ੍ਹਾ ਫਾਜ਼ਿਲਕਾ ਵਿੱਚ ਇਹ ਪ੍ਰੋਗ੍ਰਾਮ ਸਫ਼ਲਤਾਪੂਰਵਕ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਟੀ.ਬੀ ਦੀ ਜਲਦੀ ਪਹਿਚਾਣ ਲਈ ਜਿਲ੍ਹਾ ਫਾਜ਼ਿਲਕਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਅਧੀਨ ਟੀ.ਬੀ ਕੇਸਾਂ ਨਾਲ ਸਬੰਧਤ ਹਾਈ ਰਿਸਕ ਪਿੰਡਾਂ ਵਿੱਚ ਸਪੈਸ਼ਲ ਸਕ੍ਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਹੈਂਡਹੇਲਡ ਐਕਸ ਰੇ ਮਸ਼ੀਨ ਰਾਹੀਂ ਮੁਫ਼ਤ ਐਕਸ ਰੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਕੈਂਪ ਹਾਈ ਰਿਸਕ ਪਿੰਡਾ ਵਿੱਚ ਲਗ ਰਹੇ ਹਨ। ਉਹਨਾਂ ਕਿਹਾ ਕਿ 8 ਜੁਲਾਈ ਨੂੰ ਬੁਰਜ ਮੁਹਾਰ, 9 ਜੁਲਾਈ ਨੂੰ ਕਾਲਾ ਟਿੱਬਾ, 10 ਜੁਲਾਈ ਨੂੰ ਕੁੰਡਲ, 11 ਜੁਲਾਈ ਨੂੰ ਚੰਨਣ ਖੇੜਾ, 13 ਜੁਲਾਈ ਨੂੰ ਬਹਾਦਰ ਖੇੜਾ, 14 ਜੁਲਾਈ ਨੂੰ ਕੇਰਾ ਖੇੜਾ, 15 ਜੁਲਾਈ ਨੂੰ ਪੱਟੀ ਸਦੀਕ, 16 ਜੁਲਾਈ ਨੂੰ ਝੁਰੜ ਖੇੜਾ, 17 ਜੁਲਾਈ ਨੂੰ ਸ਼ੇਰਗੜ, 18 ਜੁਲਾਈ ਨੂੰ ਝੁਮਿਆਂਵਾਲੀ, 20 ਜੁਲਾਈ ਨੂੰ ਗੋਬਿੰਦਗੜ, 21 ਜੁਲਾਈ ਨੂੰ ਸੀਤੋ ਗੂੰਨੋ, 22 ਜੁਲਾਈ ਨੂੰ ਭਾਗਸਰ, 23 ਜੁਲਾਈ ਨੂੰ ਰਾਜਪੁਰਾ, 24 ਜੁਲਾਈ ਨੂੰ ਵਹਾਬਵਾਲਾ, 25 ਜੁਲਾਈ ਨੂੰ ਮਹਿਰਾਜਪੁਰ, 27 ਜੁਲਾਈ ਨੂੰ ਮੰਮੂ ਖੇੜਾ, 28 ਜੁਲਾਈ ਨੂੰ ਹਿੰਮਤਪੁਰਾ, 29 ਜੁਲਾਈ ਨੂੰ ਬਹਾਦਰ ਖੇੜਾ ਅਤੇ 30 ਜੁਲਾਈ ਨੂੰ ਨਾਰਾਇਣਪੁਰਾ ਪਿੰਡ ਵਿਖੇ ਸਕ੍ਰੀਨਿੰਗ ਕੈਂਪ ਲਗਾਏ ਜਾਣਗੇ। ਜ਼ਿਲ੍ਹਾ ਟੀ.ਬੀ ਅਫਸਰ ਡਾ ਨੀਲੂ ਚੁੱਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ 15 ਦਿਨਾਂ ਤੋਂ ਜ਼ਿਆਦਾ ਖਾਂਸੀ, ਸ਼ਾਮ ਦੇ ਸਮੇਂ ਬੁਖਾਰ, ਭਾਰ ਘਟਨਾ, ਭੁੱਖ ਨਾ ਲੱਗਣਾ, ਸਾਹ ਲੈਣ ਵਿੱਚ ਦਿੱਕਤ ਆਵੇ ਤਾਂ ਟੀ.ਬੀ. ਹੋ ਸਕਦੀ ਹੈ। ਇਸ ਲਈ ਇਨ੍ਹਾ ਕੈਂਪਾਂ ਵਿੱਚ ਜਾਂ ਸਰਕਾਰੀ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਨਾਲ ਸਲਾਹ ਕੀਤੀ ਜਾਵੇ ਅਤੇ ਟੈਸਟ ਕਰਵਾਏ ਜਾਣ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਦਾ ਇਲਾਜ ਮੁਫਤ ਉਪਲੱਬਧ ਹੈ। ਉਹਨਾਂ ਟੀ.ਬੀ. ਦੇ ਮਰੀਜ਼ਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਡਾਕਟਰ ਦੇ ਦੱਸੇ ਅਨੁਸਾਰ ਦਵਾਈਆਂ ਦਾ ਪੂਰਾ ਕੋਰਸ ਕਰੋ, ਦੂਜਿਆ ਨਾਲ ਨੇੜਲੇ ਸੰਪਰਕ ਤੋਂ ਪ੍ਰਹੇਜ਼ ਕਰੋ ਖਾਸ ਕਰਕੇ ਇਲਾਜ ਦੇ ਸ਼ੁਰੂਆਤੀ ਪੜ੍ਹਾਅ ਵਿੱਚ, ਬਿਸਤਰੇ ਅਤੇ ਕੱਪੜੇ ਅਲੱਗ ਰੱਖੋ, ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਨੂੰ ਢੱਕੋ, ਹਵਾਦਾਰ ਕਮਰਿਆਂ ਵਿੱਚ ਰਹੋ, ਸੰਤੁਲਿਤ ਭੋਜਨ ਖਾਓ, ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ, ਸ਼ਰਾਬ ਅਤੇ ਤੰਬਾਕੂ ਤੋਂ ਪ੍ਰਹੇਜ਼ ਕਰੋ, ਮਾਸਕ ਪਹਿਣੋ। ਇਸ ਸਮੇਂ ਡਾ. ਕਪਿੰਦਰ ਸਿੰਘ ਸਹਾਇਕ ਸਿਵਲ ਸਰਜਨ, ਡਾ ਰਿੰਕੂ ਚਾਵਲਾ ਜਿਲ੍ਹਾ ਟੀਕਾਕਰਣ ਅਫ਼ਸਰ, ਡਾ ਸੁਨੀਤਾ ਕੰਬੋਜ਼ ਜ਼ਿਲ੍ਹਾ ਐਪੀਡਿਮਾਲੋਜਿਸਟ, ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ, ਦਿਵੇਸ਼ ਕੁਮਾਰ, ਵਿੱਕੀ ਕੁਮਾਰ ਅਤੇ ਮੈਡਮ ਕਾਜਲ ਹਾਜ਼ਰ ਸਨ।

Muktsar, Muktsar | Jul 7, 2026