ਜਲਾਲਾਬਾਦ: ਦਾਣਾ ਮੰਡੀ ਵਿੱਚ ਭੱਖਿਆ ਮਾਹੌਲ, ਰੇਹੜੀ ਫੜੀ ਵਾਲਿਆਂ ਨੇ ਲਾਈਆਂ ਰੇਹੜੀਆਂ ਤਾਂ ਪੁਲਿਸ ਬਲ ਵੀ ਕੀਤਾ ਗਿਆ ਤੈਨਾਤ
ਜਲਾਲਾਬਾਦ ਦੀ ਦਾਣਾ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਰੇਹੜੀ ਫੜੀ ਵਾਲੇ ਧਰਨਾ ਲਾ ਕੇ ਬੈਠੇ ਨੇ । ਉਹਨਾਂ ਵੱਲੋਂ ਨਵੀਂ ਬਣਾਈ ਗਈ ਸਬਜ਼ੀ ਮੰਡੀ ਵਿੱਚ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ । ਅੱਜ ਉਹਨਾਂ ਨੇ ਸੰਘਰਸ਼ ਤੀਖਾ ਕਰਦੇ ਹੋਏ ਆਪਣੀ ਰੇਹੜੀਆਂ ਸ਼ੈਡ ਥੱਲੇ ਫਿਰ ਤੋਂ ਲਾ ਦਿੱਤੀਆਂ ਨੇ । ਲੇਕਿਨ ਮੌਕੇ ਤੇ ਪੁਲਿਸ ਬਲ ਵੀ ਭਾਰੀ ਗਿਣਤੀ ਵਿੱਚ ਤੈਨਾਤ ਕੀਤਾ ਗਿਆ । ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਹੈ ।