ਅਬੋਹਰ: ਖੂਈਆਂ ਸਰਵਰ ਇਲਾਕੇ ਦੇ ਵਿੱਚ ਪੁਲਿਸ ਨੇ ਚਲਾਇਆ ਆਪਰੇਸ਼ਨ ਕਾਸੋ, ਚਾਰ ਵਿਅਕਤੀਆਂ ਨੂੰ ਕੀਤਾ ਗਿਰਫਤਾਰ
Abohar, Fazilka | Apr 10, 2024 ਅਬੋਹਰ ਦੇ ਡੀਐਸਪੀ ਅਰੁਣ ਮੁੰਡਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਵੱਲੋਂ ਚਲਾਏ ਗਏ ਆਪਰੇਸ਼ਨ ਕਾਸੋ ਦੇ ਤਹਿਤ ਖੂਈਆਂ ਸਰਵਰ ਇਲਾਕੇ ਦੇ ਵਿੱਚ ਪੁਰਾਣੇ ਮੁਕਦਮੇ ਵਿੱਚ ਲੌੜੀਂਦੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਇਸ ਆਪਰੇਸ਼ਨ ਦੇ ਤਹਿਤ ਤਿੰਨ ਸ਼ੱਕੀ ਪੁਰਸ਼ਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।