ਅਬੋਹਰ: ਗਿੱਦੜਾਂਵਾਲੀ ਨੇੜੇ ਮੋਟਰਸਾਈਕਲ ਦੀ ਡਿਵਾਈਡਰ ਦੇ ਨਾਲ ਟੱਕਰ, ਦੋ ਲੋਕ ਬੁਰੀ ਤਰ੍ਹਾਂ ਦੇ ਨਾਲ ਹੋਏ ਜ਼ਖ਼ਮੀ, ਇੱਕ ਫ਼ਰੀਦਕੋਟ ਰੈਫ਼ਰ
ਪਿੰਡ ਗਿੱਦੜਾਂਵਾਲੀ ਦੇ ਨੇੜੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਕਿ ਬੇਕਾਬੂ ਹੋ ਕੇ ਮੋਟਰਸਾਈਕਲ ਡਿਵਾਈਡਰ ਦੇ ਵਿੱਚ ਜਾ ਵੱਜਿਆ ਜਿਸ ਕਰ ਕੇ ਹਾਦਸਾ ਵਾਪਰਿਆ। ਫ਼ਿਲਹਾਲ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ।