ਅੰਮ੍ਰਿਤਸਰ 2: ਅਟਾਰੀ ਹਲਕੇ 'ਚ ਚੋਣ ਸਰਗਰਮੀਆਂ ਤੇਜ਼: ਜਸਵੰਤ ਸਿੰਘ ਨਰਾਇਣਪੁਰਾ ਨੇ ਦਾਅਵੇਦਾਰੀ ਕੀਤੀ ਪੇਸ਼
ਅੰਮ੍ਰਿਤਸਰ ਦੇ ਅਟਾਰੀ ਹਲਕੇ 'ਚ 2027 ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਵਧੀ। ਪਿੰਡ ਚਾਟੀਵਿੰਡ 'ਚ ਜਸਵੰਤ ਸਿੰਘ ਨਰਾਇਣਪੁਰਾ ਦੇ ਸਮਰਥਨ 'ਚ ਮੀਟਿੰਗ ਹੋਈ। ਆਗੂਆਂ ਨੇ ਨਸ਼ੇ ਦੀ ਸਮੱਸਿਆ 'ਤੇ ਚਿੰਤਾ ਜਤਾਉਂਦਿਆਂ ਚਾਟੀਵਿੰਡ 'ਚ 200 ਨੌਜਵਾਨਾਂ ਦੇ ਨਸ਼ੇ ਦੀ ਲਪੇਟ 'ਚ ਹੋਣ ਦਾ ਦਾਅਵਾ ਕੀਤਾ। ਜਸਵੰਤ ਸਿੰਘ ਨੇ ਹਲਕੇ ਦੇ ਵਿਕਾਸ ਦਾ ਵਾਅਦਾ ਕੀਤਾ ਹੈ।