ਕਪੂਰਥਲਾ: ਵਿਧਾਨ ਸਭਾ ਚ ਥਾਣੇਦਾਰ ਦੇ ਵਧਾਈ ਦਿੰਦੇ ਪੋਸਟਰ ਸਬੰਧੀ ਵਿਧਾਇਕ ਰਾਣਾ ਦੇ ਕੀਤੇ ਇਤਰਾਜ ਤੇ ਮੁਹੱਲਾ ਸ਼ਹਿਰੀਆਂ ਚ ਵਾਲਮੀਕ ਸਮਾਜ ਵਲੋ ਕਾਨਫਰੰਸ
ਬੀਤੇ ਦਿਨ ਵਿਧਾਨ ਸਭਾ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕਪੂਰਥਲਾ ਵਿਖੇ ਇੱਕ ਪੋਸਟਰ ਵਿੱਚ ਥਾਣੇਦਾਰ ਦੀ ਵਧਾਈ ਦੇਣ ਦੀ ਲੱਗੀ ਤਸਵੀਰ ਤੇ ਇਤਰਾਜ ਜਾਹਰ ਕਰਨ ਤੇ ਵਾਲਮੀਕ ਸਮਾਜ ਨੇ ਮੁਹੱਲਾ ਸ਼ਹਿਰੀਆਂ ਚ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਵੱਲੋਂ ਕੀਤੀ ਟਿੱਪਣੀ ਤੇ ਇਤਰਾਜ਼ ਜਾਹਿਰ ਕੀਤਾ। ਕਿਹਾ ਭਗਵਾਨ ਵਾਲਮੀਕ ਜੀ ਦੇ ਸ਼ੋਭਾ ਯਾਤਰਾ ਤੇ ਰਾਣਾ ਗੁਰਜੀਤ ਸਿੰਘ ਨੂੰ ਸੱਦਾ ਪੱਤਰ ਨਹੀਂ ਦਿੱਤਾ ਜਾਵੇਗਾ।